ਖ਼ਾਮੋਸ਼ੀ
Silence
ਇਹ ਕੈਸੀ ਚੀਕ ਹੈ ਖ਼ਾਮੋਸ਼ੀ ਦੀ, ਜੋ ਕਿਸੇ ਹੋਰ ਨੂੰ ਸੁਣਦੀ ਨਹੀਂ, ਜਿਵੇਂ ਸ਼ਿਕਵਾ ਕੋਈ ਰੂਹ ਮੇਰੀ, ਅੱਜ ਆਪੇ ਬੁਣਦੀ ਨਹੀਂ। ਜਿਵੇਂ ਚੀਜ਼ ਕੋਈ ਜ਼ਹਿਰੀਲੀ, ਮੇਰੀਆਂ ਰਗਾਂ 'ਚ ਆ ਕੇ ਵੜ ਗਈ ਹੈ, ਕੋਈ ਪੀੜ ਪੁਰਾਣੀ ਮੁੜ ਅੱਜ, ਮੇਰੀ ਪਲਕ 'ਤੇ ਆ ਕੇ ਖੜ੍ਹ ਗਈ ਹੈ।
Poems I write in Punjabi and Hindi / Urdu, off hours.
ਫਿਤਰਤ ਤੇਰੀ ਹੁਣ ਆ ਗਈ ਜਾਪੇ ਸੱਜਣਾਂ ਮੇਰੇ ਅਲਫਾਜ਼ਾਂ ਤੋਂ ।
ਜਗਦੀਪ ਸਿੰਘ ਸੰਧੂNo poems match that search.
Silence
ਇਹ ਕੈਸੀ ਚੀਕ ਹੈ ਖ਼ਾਮੋਸ਼ੀ ਦੀ, ਜੋ ਕਿਸੇ ਹੋਰ ਨੂੰ ਸੁਣਦੀ ਨਹੀਂ, ਜਿਵੇਂ ਸ਼ਿਕਵਾ ਕੋਈ ਰੂਹ ਮੇਰੀ, ਅੱਜ ਆਪੇ ਬੁਣਦੀ ਨਹੀਂ। ਜਿਵੇਂ ਚੀਜ਼ ਕੋਈ ਜ਼ਹਿਰੀਲੀ, ਮੇਰੀਆਂ ਰਗਾਂ 'ਚ ਆ ਕੇ ਵੜ ਗਈ ਹੈ, ਕੋਈ ਪੀੜ ਪੁਰਾਣੀ ਮੁੜ ਅੱਜ, ਮੇਰੀ ਪਲਕ 'ਤੇ ਆ ਕੇ ਖੜ੍ਹ ਗਈ ਹੈ।
Your People
ਕਿਰਦਾਰਾਂ ਤੋਂ ਹੌਲ੍ਹੇ ਸੰਧੂਆਂ ਬੁੱਤਾਂ ਜਾਹੇ ਹੋ ਗਏ ਨੇ | ਬੰਦੇ ਤਾਂ ਤੇਰੇ ਰੱਬਾ ਰੁੱਤਾਂ ਜਾਹੇ ਹੋ ਗਏ ਨੇ |
Home
ਵੱਸਦੇ ਘਰ ਛੱਡਣੇ ਸੌਖੇ ਨਹੀਂ ਹੁੰਦੇ ਸੌਖੇ ਨਹੀਂ ਹੁੰਦੇ ਮੁੜ ਬੰਜਰ ਆਬਾਦ ਕਰਨੇ । ਸਿਆਸਤ ਹੈ ਸੰਧੂਆ, ਇਥੇ ਜਜ਼ਬਾਤ ਨਹੀਂ ਹੁੰਦੇ ਬੜੇ ਸੌਖੇ ਨੇ ਦੇਸ਼ ਬਰਬਾਦ ਕਰਨੇ ।
Towards Existence
ਸੰਧੂਆਂ ਵੇ ਸਕੂਨ ਵੱਲ ਲੈ ਚੱਲ ਵੇ ਕਿਸੇ ਨੂਰ ਵੱਲ ਬੜਾ ਭੱਟਕੇ ਹਾਂ ਇਹਨਾਂ ਰਾਹਾਂ ਤੇ ਤੂੰ ਲੈ ਚੱਲ ਵੇ ਹੁਣ ਵਜੂਦ ਵੱਲ।
Time
ਵਖ਼ਤ ਆਉਣ ਦੇ ਵਖ਼ਤ ਦੀ ਉਡੀਕ ਵਿੱਚ ਸੰਧੂਆਂ, ਕਿੰਨਾ ਹੀ ਵਖ਼ਤ ਹੱਥੋਂ ਗੁਆ ਦਿੱਤਾ |
Devotees of Souls
ਮਿਲਣਾ ਹੋਇਆ ਤਾਂ ਜ਼ਰਾ ਫ਼ੁਰਸਤ ਨਾਲ ਆਵੀਂ , ਰੂਪ ਤੇ ਰੁਤਬੇ ਦੇ ਹੰਕਾਰ ਤੋਂ ਪਰੇ। ਸੰਧੂਆਂ ਅਸੀਂ ਰੂਹਾਂ ਦੇ ਮੁਰੀਦ ਹਾਂ।
Religion
ਜੇਕਰ ਧਰਮ, ਨਫਰਤ ਨੂੰ ਜਨਮ ਦੇ ਰਿਹਾ ਹੈ ਤਾਂ ਯਕੀਨਣ ਅਸੀਂ ਗ਼ਲਤ ਰਾਹ ਉਪਰ ਚੱਲ ਰਹੇ ਹਾਂ। ਸਾਨੂੰ ਧਰਮ ਤੇ ਇਨਸਾਨੀਯਤ ਦਾ ਮੂਲ ਸਿੱਖਣ ਦੀ ਲੋੜ ਹੈ।
Those Souls are Flourishing
ਅਬਾਦ ਨੇ ਓ ਰੂਹਾਂ, ਜੋ ਅਜਾਦ ਨੇ ਅਜਾਦ ਨੇ ਸੰਧੂਆਂ ਇਹਨਾਂ ਜੋ ਬੁੱਤਾਂ ਤੋਂ, ਇਹਨਾਂ ਦੇ ਰੰਗ, ਰੂਪ, ਅਕਾਰਾਂ ਤੇ ਹੰਕਾਰਾਂ ਤੋਂ ਪਰੇ ਪਰੇ ਨੇ ਜੋ ਰੂਹਾਂ, ਓ ਅਬਾਦ ਨੇ ਸੰਧੂਆਂ, ਓ ਅਬਾਦ ਨੇ |
Now I Want to Pause
ਹੁਣ ਮੈਂ ਰੁਕਣਾ ਚਾਹੁੰਦਾ ਹਾਂ ਜ਼ਰਾ ਹਸਤੀ ਆਪਣੀ ਨੂੰ ਤੱਕਣਾ ਚਾਹੁੰਦਾ ਹਾਂ ਹੰਕਾਰ ਤੋਂ ਪਰ੍ਹੇ ਸ਼੍ਯਦ, ਸੰਧੂਆਂ ਹੁਣ "ਮੈਂ" ਨੂੰ ਛੱਡਣਾ ਚਾਹੁੰਦਾ ਹਾਂ। ਮਿੱਟੀ ਦੇ ਬੁੱਤਾਂ ਵਿਚੋਂ ਹੁਣ ਰੂਹਾਂ ਨੂੰ ਲੱਭਣਾ ਚਾਹੁੰਦਾ ਹਾਂ ਤਰਕਾਂ ਤੋਂ ਦੂਰ, ਹੁਣ ਨਾ ਖਾਮੀਆ ਤੇਰੀਆ ਨੂੰ ਤੱਕਣਾ ਚਾਹੁੰਦਾ ਹਾਂ ਹੁਣ ਮੈ ਰੁਕਣਾ ਚਾਹੁੰਦਾ ਹਾਂ।
Hatred
ਬੀਜ਼ ਨਫ਼ਰਤ ਦੇ ਜੋ ਤੁ ਬੋਏ ਨੇ, ਸ਼ਿਕਾਰ ਤੇਰੇ ਆਪਣੇ ਵੀ ਤਾਂ ਤੇਰੇ ਹੋਏ ਨੇ । ਰੰਗ ਸਿਆਸਤ ਦੇ ਜੋ ਤੂੰ ਧਰਮਾਂ ਤੇ ਸੁੱਟੇ ਨੇ, ਇਹਨਾਂ ਰੰਗਾਂ ਨੇ ਲੱਖਾਂ ਘਰ ਜੜ੍ਹ ਤੋਂ ਪੁੱਟੇ ਨੇ । ਪਿਆਰ ਮੁਹੱਬਤ ਦੇ ਬੋਲ ਨਾ ਬੋਲੇ ਤੂੰ, ਮਾਰਦੇ ਆ ਤੀਰ ਜ਼ੁਬਾਨੋ ਜਜ਼ਬਾਤਾਂ ਨੂੰ ਰੋਲੇ ਤੂੰ। ਮੈਂ ਮੈਂ ਕਰਦਾ ਨਾ ਸੰਧੂਆ ਥੱਕੇ ਤੂੰ, ਹੁਣ ਸਮਾਂ ਗਵਾ ਕੇ ਕਿਉਂ ਪਿੱਛੇ ਨੂੰ ਤੱਕੇ ਤੂੰ ।
Sins of My Soul
ਕਿਰਦਾਰ ਮੇਰੇ ਦੇ ਧੱਬੇ ਜੋ ਜਿਵੇਂ ਦੱਬੇ ਹੋਏ ਪੱਤਰ ਨੇ । ਗੁਨਾਹ ਮੇਰੀ ਰੂਹ ਦੇ ਸੰਧੂਆਂ ਉਹ ਬੱਦ ਤੋਂ ਵੀ ਬੱਤਰ ਨੇ ।
The Glow of Stars
ਤੈਨੂੰ ਅੰਨ੍ਹਾ ਜਿਹਾ ਕਰਤਾ ਹੈ ਤੇਰੇ ਰੁੱਤਬੇ ਦੇ ਚੰਨਣ ਨੇਂ । ਜਿਵੇਂ ਚਮਕ ਤਾਰਿਆ ਦੀ ਇਹ ਸੂਰਜ ਖੋਂਹਦਾ ਹੈ। ਇਹ ਵਕਤ ਦਾ ਸਾਥੀ ਹੈ ਇਕ ਦਿਨ ਢਲ ਜਾਵੇਗਾ । ਫਿਰ ਚਮਕ ਤਾਰਿਆ ਦੀ ਤੈਨੂੰ ਚੇਤੇ ਆਉਣੀ ਹੈ ।
Depth
ਜੋ ਤੂੰ ਦੇਖ ਰਿਹਾ, ਇਹ ਸ਼ਾਇਦ ਕੁੱਛ ਹੋਰ ਹੈ ਮਾਪਦਾ ਹੈ ਤੂੰ ਦਰਿਆ ਨੂੰ ਨਾਲ ਨਜ਼ਰਾਂ ਜ਼ਰਾ ਉੱਤਰ ਕੇ ਦੇਖ ਇਸਦੀ ਗਹਿਰਾਈ ਕੁੱਛ ਹੋਰ ਹੈ।
This Bond of Words
ਰਿਸ਼ਤਾ ਇਹਨਾਂ ਲਫਜ਼ਾ ਤੋ ਹੁਣ ਟੁੱਟਦਾ ਜਿਹਾ ਲੱਗਦਾ ਨਹੀਂ , ਜਿਵੇਂ ਸਫਰ ਤੇਰੀਆ ਯਾਦਾਂ ਦਾ ਹੁਣ ਮੁੱਕਦਾ ਜਿਹਾ ਲੱਗਦਾ ਨਹੀਂ ,
Parents
ਬੜੀ ਗਹਿਰਾਈ ਤੋਂ ਦੇਖਿਆ ਜਦ ਰਿਸ਼ਤਿਆਂ ਨੂੰ , ਹੱਸਦੇ ਦੇਖੇ ਨੇ ਲੋਕ "ਸੰਧੂਆਂ" ਰੋਲ ਕੇ ਫਰਿਸ਼ਤਿਆ (ਮਾਂ-ਬਾਪ) ਨੂੰ ।
Truth
ਹਮ ਗਿਰ ਰਹੇ ਥੇ ਤੇਰੀ ਨਜ਼ਰੋ ਸੇ ਯਾ ਫਿਰ ਗਿਰਾਏ ਜਾ ਰਹੇ ਥੇ । ਇਲਮ ਹੀ ਨਹੀਂ ਥਾ ਮੁਝੇ ਕਿ ਤੁਮ ਹੂਏ ਹਮਸੇ ਪਰਾਏ ਜਾ ਰਹੇ ਥੇ । ਏਕ ਝੂਠ ਥਾ ਜੋਂ ਤੂੰ ਦੇਖ ਰਹਾ ਥਾ ਔਰ ਏਕ ਸੱਚ ਥਾ ਜੋਂ ਹਮ ਛੁਪਾਈ ਜਾ ਰਹੇ ਥੇ ।
The Village
ਪੱਥਰਾਂ ਵਿੱਚ ਪੱਥਰ ਹਾਲੇ ਹੋਇਆ ਨਹੀਂ ਹਾਂ ਕੱਚਾ ਹਾਂ, ਸ਼ਾਇਦ ਪਿੰਡ ਨਾਲ ਜੁੜਿਆ ਹੋਇਆ ਹਾਂ । ਸੋਦਾਗਰ ਨਹੀਂ ਸੰਧੂਆਂ ਅਸੀਂ ਰਿਸ਼ਤਿਆ ਦੇ ਜਜ਼ਬਾਤੀ ਹਾਂ, ਸ਼ਾਇਦ ਪਿੰਡ ਨਾਲ ਜੁੜਿਆ ਹੋਇਆ ਹਾਂ ।
Peace
ਨੋਚ ਹੀ ਲੈਂਦਾ ਹੈ ਸਕੂਣ ਮੇਰਾ ਓਹ ਸਮਾਂ !!! ਜੋ ਮੇਰੀ ਜ਼ਿੰਦਗੀ ਦਾ ਹਸੀਨ ਸੀ।
Silence of the Heart
ਵਿਰਾਨ ਜਿਹਾ ਲੱਗਦਾ ਹੈ, ਓਦੋਂ ਮੇਲਾ ਇਹ ਦੁਨੀਆ ਦਾ, ਜਦੋਂ ਸ਼ੋਰ ਮੇਰੀ ਖਾਮੋਸ਼ੀ ਵਾਲਾ ਦਿਲ ਮੇਰੇ ਨੂੰ ਟੁੰਬਦਾ ਹੈ ।
Love
ਨਾਂ ਮੋਹਤਾਜ ਇਹ ਨਿਆਮਤਾਂ ਦਾ ਨਾਂ ਬੱਝਾ ਇਹ ਵਿੱਚ ਰਿਸ਼ਤਿਆਂ ਦੇ ਇਹ ਜਨੂੰਨ ਹੈ ਜੋ ਆਪਾ ਵਾਰਦਾ ਇਹ ਇਸ਼ਕ ਹੈ ਮਹਜ਼ਬਾਤੋ ਪਾਰਦਾ |
Light of Love
ਅੱਜ ਸਾੜ ਦਿੱਤੇ ਨੇ ਲਫਜ਼ ਮੈ ਮਹੋਬਤ ਏ ਕਿਤਾਬ ਵਿਚੋਂ ਨੂਰ ਏ ਇਸ਼ਕ਼ ਇਹਨਾਂ ਸਫ਼ਿਆ ਤੇ ਹੁਣ ਆਉਣਾ ਨਹੀਂ ।
The Weight of Sins
ਪਾਪਾਂ ਦੀ ਪੰਡ ਮੇਰੀ ਵਜੂਦ ਮੇਰੇ ਤੋਂ ਭਾਰੀ ਨੇ। ਮੈਂ ਮੈਂ ਕਰਦਾ ਸੁੱਟ ਦਿੱਤਾ ਨੀਅਤ ਮੇਰੀ ਕਾਲੀ ਨੇ। ਕਾਲੀ ਮੇਰੀ ਸੋਚ ਕਰਮ ਵੀ ਮੇਰੇ ਕਾਲੇ ਨੇ। ਕਾਲੀ ਮੇਰੀ ਕਲਮ ਦੇ ਹਰਫ਼ ਵੀ ਸੰਧੂਆਂ ਕਾਲੇ ਨੇ।
The Past
ਕਿਤਾਬ ਮੈਂ ਅਤੀਤ ਦੀ ਹੁਣ ਚੁੱਕਣਾ ਨਹੀਂ ਚਾਹੁੰਦਾ । ਪਲਟੇ ਹੋਏ ਪੰਨੇ ਹੁਣ ਪੁੱਟਣਾ ਨਹੀਂ ਚਾਹੁੰਦਾ । ਖਿਆਲਾ ਤੇ ਉਮੀਦਾਂ ਦੇ ਮਹਿਲ ਹੀ ਚੰਗੇ ਨੇ ਇਸ ਦੁਨੀਆਂ ਤੇ.. ਕੌਣ ਚੰਗਾ ਹੈ ਕੌਣ ਮੰਦਾ ਹੈ ਹੁਣ ਮੈਂ ਇਹ ਤੱਕਣਾ ਨਹੀਂ ਚਾਹੁੰਦਾ ।
The Traveller
ਬਦਲ ਗਾਏ ਨੇ ਜਜ਼ਬਾਤ ਮੇਰੇ ਰੂਹ ਵੀ ਦਾਗੀ ਹੈ ਵਾਂਗ ਕਾਫਿਰਾਂ ਦੇ । ਸੰਧੂਆਂ ਸਕੂਣ ਨਹੀਂ ਤੇਰੇ ਬਾਦ ਕਿਧਰੇ ਭਟਕਦਾ ਫਿਰਦਾ ਹਾਂ ਵਾਂਗ ਮੁਸਾਫਿਰਾਂ ਦੇ ।
Deception
ਜੋ ਕਦੀ ਨਜ਼ਰਾਂ ਤੋਂ ਪੜਦੇ ਸੀ ਖਿਆਲ ਮੇਰੇ ਅੱਜ ਲਫਜ਼ਾ ਵਿੱਚ ਵੀ ਉਹਨੂੰ ਫਰੇਬ ਜਾਪੇ ।
Rebel
ਦਿਲ ਵਿਚ ਉੱਠਦੇ ਨੇ ਤੂਫਾਨ ਮੇਰੇ ਉਂਝ ਜਾਪਾ ਤਾਂ ਮੈਂ ਸ਼ਾਂਤ ਜਿਹਾ । ਕਦੀ ਬਾਗ਼ੀ ਹਾਂ ਮੈਂ ਖੁਦ ਤੋਂ ਕਦੀ ਲੱਗੇ ਜਿਵੇਂ ਮੈ ਗ਼ੁਲਾਮ ਜਿਹਾ ।
Faces
ਚਿਹਰੇ ਤਾਂ ਓਹੀ ਨੇ ਅੰਦਾਜ਼ ਹੈ ਕੁਝ ਬਦਲੇ ਬਦਲੇ ਦਿਲ ਤਾਂ ਓਹੀ ਹੈ "ਸੰਧੂਆਂ" ਜਜ਼ਬਾਤ ਨੇ ਕੁਝ ਬਦਲੇ ਬਦਲੇ ।
Quicksand
ਹਕੀਕਤ ਔਰ ਖਵਾਇਸ਼ੋ ਮੇ ਜੁਸਤਜੂ ਹੈ ਕੁਛ ਏਸੀ ਮੈ ਗਿਰਤਾ ਸਾ ਜਾ ਰਹਾ ਹੂੰ ਯੇਹ ਦਲਦਲ ਹੈ ਕੇਸੀ।
The Unspoken
ਅਣਕਹੀਆਂ ਜੋ ਰਹਿ ਗਈਆਂ ਤੇਰੇ ਮੇਰੇ ਵਿਚਕਾਰ ਦੀਆ, ਨਾ ਕਹਿ ਪਾਇਆ ਨਾ ਸੁਣ ਪਾਇਆ ਸੰਧੂਆਂ ਗੱਲਾਂ ਓ ਪਿਆਰ ਦੀਆਂ |
A Branch
ਇੱਕ ਸ਼ਾਖਾ ਸੀ ਜੋ ਤੇਰੇ ਇਸ਼ਕ਼ ਦੀ ਹੁਣ ਸੁੱਕਦੀ-ਸੁੱਕਦੀ ਉਹ ਸੁੱਕ ਚੱਲੀ । ਖੋਰਦੀ ਸੀ ਲਹਿਰ ਕਦੀ ਜੋ ਕਿਨਾਰਿਆਂ ਨੂੰ ਓਹਲੇ ਰੇਤ ਦੇ ਸੰਧੂਆਂ ਉਹ ਲੁੱਕ ਚੱਲੀ ।
Incomplete Moments
ਲੱਖਾਂ ਹੀ ਅਹਿਸਾਸ ਸੰਧੂਆਂ ਵਿੱਚ ਕਬਰਾਂ ਦੇ ਦੱਬੇ ਨੇ ਅਧੂਰੇ ਜੋ ਰਿਹ ਗਏ ਸੀ ਵਿਚ ਖਵਾਬਾਂ ਦੇ ਲੱਭੇ ਨੇ।
Your Nature
ਫਿਤਰਤ ਤੇਰੀ ਹੁਣ ਆ ਗਈ ਜਾਪੇ ਸੱਜਣਾਂ ਮੇਰੇ ਅਲਫ਼ਜ਼ਾ ਤੋਂ । ਖ਼ਫਾ ਖ਼ਫਾ ਮੈਨੂੰ ਲਗਦੇ ਸੰਧੂਆਂ ਤੇ ਬੇਖਬਰ ਜਹੇ ਜਜ਼ਬਾਤਾਂ ਤੋਂ ।
End of the Story
ਤੇਰੇ ਨੈਣਾ ਤੋਂ ਸ਼ੁਰੂ ਉਸ ਕਹਾਣੀ ਦਾ ਅੰਤ, ਮੈਂ ਅੱਜ ਵੀ ਕਲਮ ਨਾਲ ਉਲੀਕ ਰਿਹਾ ਹਾਂ |
This Branch of Desires
ਸ਼ਾਖਾ ਇਹ ਚਾਵਾਂ ਦੀ, ਕਿਉਂ ਸੁੱਕੀ ਜਹੀ ਲੱਗਦੀ ਹੈ , ਸ਼ਾਇਦ, ਟੱਕ ਜਜ਼ਬਾਤਾਂ ਦੀ ਜੜ੍ਹ ਤੇ ਲੱਗਾ ਕੋਈ ਗਹਿਰਾ ਹੈ।
Emotions
ਪਹਿਲਾ ਬੋਲ ਮਾਰੇ ਫ਼ਿਰ ਜਜ਼ਬਾਤ ਸੰਧੂਆਂ ਅਖ਼ੀਰ ਮੈਂ ਨੂੰ ਹੀ ਮੈਂ ਮਾਰ ਲਿਆ ਬਾਦ ਤੇਰੇ ।